Top News

23 ਮਾਰਚ ਸ਼ਹੀਦੀ ਦਿਹਾੜਾ 2026: ਹੁਸੈਨੀਵਾਲਾ — ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਕੁਰਬਾਨੀ ਦਾ ਪਵਿੱਤਰ ਅਸਥਾਨ

ਪੰਜਾਬੀ | EN
 ਸ਼ਹੀਦੀ ਦਿਹਾੜਾ 23 ਮਾਰਚ — ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ  •  ਹੁਸੈਨੀਵਾਲਾ — ਦੇਸ਼ ਭਗਤੀ ਦਾ ਪਵਿੱਤਰ ਅਸਥਾਨ  •  ਲੱਖਾਂ ਲੋਕ ਸ਼ਰਧਾਂਜਲੀ ਦੇਣਗੇ  •  ਇਨਕਲਾਬ ਜ਼ਿੰਦਾਬਾਦ!  •   MARTYRDOM DAY March 23 — Martyrdom Anniversary of Bhagat Singh, Rajguru & Sukhdev  •  Husainiwala — Sacred Shrine of Patriotism  •  Lakhs to Pay Tribute at Firozpur  •  Inquilab Zindabad!  • 
 ਸ਼ਹੀਦੀ ਦਿਹਾੜਾ ਵਿਸ਼ੇਸ਼ — 23 ਮਾਰਚ 2026  Martyrdom Day Special — March 23, 2026
23 ਮਾਰਚ ਸ਼ਹੀਦੀ ਦਿਹਾੜਾ: ਗੋਰਵਮਈ ਇਤਿਹਾਸ, ਕੁਰਬਾਨੀ ਅਤੇ ਦੇਸ਼ਭਗਤੀ ਦਾ ਪ੍ਰਤੀਕ — ਹੁਸੈਨੀਵਾਲਾ
March 23 Martyrdom Day: Symbol of Glorious History, Sacrifice & Patriotism — Husainiwala
ਹੁਸੈਨੀਵਾਲਾ, ਫ਼ਿਰੋਜ਼ਪੁਰHusainiwala, Firozpur 23 ਮਾਰਚ 2026March 23, 2026
Slug: husainiwala-shahidi-diwas-bhagat-singh-rajguru-sukhdev-march-23-2026
Husainiwala 23march
ਇਨਕਲਾਬ ਜ਼ਿੰਦਾਬਾਦ!    Inquilab Zindabad!
ਸ਼ਹੀਦ-ਏ-ਆਜ਼ਮ
ਭਗਤ ਸਿੰਘ
ਸ਼੍ਰੀਰਾਮ ਰਾਜਗੁਰੂ
ਸ਼ਹੀਦ ਰਾਜਗੁਰੂ
ਸੁਖਦੇਵ ਥਾਪਰ
ਸ਼ਹੀਦ ਸੁਖਦੇਵ
23 ਮਾਰਚ 1931 — ਲਾਹੌਰ ਦੀ ਕੇਂਦਰੀ ਜੇਲ੍ਹ
ਇਹ ਮਹਾਨ ਯੋਧੇ ਮਰੇ ਨਹੀਂ — ਹਮੇਸ਼ਾ ਜਿਉਂਦੇ ਰਹਿਣਗੇ ਸਾਡੇ ਦਿਲਾਂ ਵਿੱਚ
ਸ਼ਰਧਾਂਜਲੀ — Taaza Headline
Husainiwala

ਹਰ ਸਾਲ ਮਾਰਚ ਦਾ ਮਹੀਨਾ ਸ਼ੁਰੂ ਹੁੰਦਿਆਂ ਹਿੰਦ-ਪਾਕਿ ਸਰਹੱਦ ਦਾ ਪਵਿੱਤਰ ਅਸਥਾਨ ਹੁਸੈਨੀਵਾਲਾ ਦੇਸ਼ਭਗਤੀ ਦੇ ਗੂੜ੍ਹੇ ਰੰਗ ਵਿੱਚ ਰੰਗਿਆ ਜਾਂਦਾ ਹੈ। ਭਾਰਤ ਮਾਂ ਦੇ ਤਿੰਨ ਮਹਾਨ ਯੋਧੇ — ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ — ਜਿਨ੍ਹਾਂ ਨੇ ਆਪਣੀ ਜਾਨ ਕੁਰਬਾਨ ਕਰਕੇ ਦੇਸ਼ ਦੀ ਆਜ਼ਾਦੀ ਦੀ ਲਹਿਰ ਨੂੰ ਨਵੀਂ ਦਿਸ਼ਾ ਦਿੱਤੀ। ਉਨ੍ਹਾਂ ਦੀ ਸ਼ਹਾਦਤ ਤੋਂ ਬਾਅਦ 23 ਮਾਰਚ 1931 ਨੂੰ ਹੁਸੈਨੀਵਾਲਾ ਵਿਖੇ ਉਨ੍ਹਾਂ ਦਾ ਅੰਤਿਮ ਸੰਸਕਾਰ ਚੋਰੀ ਛੁਪੇ ਬਿਨਾਂ ਕਿਸੇ ਧਾਰਮਿਕ ਰਸਮ ਦੇ ਕੀਤਾ ਗਿਆ — ਪਰ ਅੰਗਰੇਜ਼ ਹਕੂਮਤ ਇਨ੍ਹਾਂ ਹੀਰਿਆਂ ਦਾ ਖੁਰਾ-ਖੋਜ ਨਾ ਮਿਟਾ ਸਕੀ।

Every year as March begins, the sacred ground of Husainiwala on the India-Pakistan border is drenched in the deep colours of patriotism. Three great warriors of Mother India — Shaheed Bhagat Singh, Rajguru and Sukhdev — gave their lives to rekindle the flame of India's freedom movement. After their hanging at Lahore Central Jail on March 23, 1931, their last rites were performed secretly at Husainiwala without any religious ceremony. But the British could not erase their legacy — today, millions visit this sacred ground to pay homage.

1931
ਸ਼ਹਾਦਤ ਦਾ
ਸਾਲ
23 ਮਾਰਚ
ਸ਼ਹੀਦੀ
ਦਿਹਾੜਾ
12 km
ਫ਼ਿਰੋਜ਼ਪੁਰ ਤੋਂ
ਦੂਰੀ
1961
ਭਾਰਤ ਵੱਲੋਂ
ਵਾਪਸ ਲਿਆ
165 ਫੁੱਟ
ਰਾਸ਼ਟਰੀ ਝੰਡੇ
ਦੀ ਉਚਾਈ
1931
Year of
Martyrdom
Mar 23
Martyrdom
Day
12 km
From
Firozpur
1961
India Reclaimed
via Treaty
165 ft
National Flag
Height
 ਹੁਸੈਨੀਵਾਲਾ ਦਾ ਗੌਰਵਮਈ ਇਤਿਹਾਸ
 The Glorious History of Husainiwala

ਹੁਸੈਨੀਵਾਲਾ ਫ਼ਿਰੋਜ਼ਪੁਰ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ 'ਤੇ ਹਿੰਦ-ਪਾਕਿ ਸਰਹੱਦ 'ਤੇ ਸਤਲੁਜ ਦਰਿਆ ਦੇ ਕੰਢੇ ਸਥਿਤ ਹੈ। ਪਿੰਡ ਦਾ ਨਾਮ ਮੁਸਲਮਾਨ ਪੀਰ ਬਾਬਾ ਗੁਲਾਮ ਹੁਸੈਨ ਦੇ ਨਾਮ 'ਤੇ ਰੱਖਿਆ ਗਿਆ ਸੀ। ਦੇਸ਼ ਦੀ ਵੰਡ ਤੋਂ ਪਹਿਲਾਂ ਇਹ ਖੇਤਰ ਵਪਾਰ ਦਾ ਮੁੱਖ ਕੇਂਦਰ ਸੀ।

Husainiwala is located 12 km from Firozpur city on the India-Pakistan border, on the banks of the Sutlej river. The village was named after Muslim saint Baba Ghulam Hussain. Before Partition, this area was a major centre of trade and commerce, connecting Afghanistan to all of North India via the historic Kaiser-e-Hind Bridge.

1887 ਵਿੱਚ ਸਤਲੁਜ ਦਰਿਆ 'ਤੇ ਇਤਿਹਾਸਕ ਪੁਲ ਕੈਸਰ-ਏ-ਹਿੰਦ ਬਣਾਇਆ ਗਿਆ — ਇੱਕ ਵਿਲੱਖਣ ਦੂਹਰਾ ਪੁਲ ਜਿਸਦੇ ਹੇਠਲੇ ਹਿੱਸੇ 'ਤੇ ਰੇਲ ਗੱਡੀ ਅਤੇ ਉੱਪਰ ਸੜਕੀ ਆਵਾਜਾਈ ਚੱਲਦੀ ਸੀ। ਇਸ ਪੁਲ ਦੇ ਮਜ਼ਬੂਤ 27 ਪਿੱਲਰ ਅੱਜ ਵੀ ਮੌਜੂਦ ਹਨ। ਅਫ਼ਗਾਨਿਸਤਾਨ ਤੋਂ ਲੈ ਕੇ ਪੂਰੇ ਉੱਤਰ ਭਾਰਤ ਤੱਕ ਵਪਾਰ ਦਾ ਧੁਰਾ ਬਣਿਆ।

In 1887, the historic Kaiser-e-Hind Bridge was constructed on the Sutlej — a unique double-decker bridge with trains running below and road traffic above. Its 27 strong pillars still stand today. This bridge made Husainiwala the commercial hub connecting Afghanistan to all of North India.

⚠️ ਮਹੱਤਵਪੂਰਨ ਤੱਥ: ਭਾਰਤ-ਪਾਕਿ ਵੰਡ ਸਮੇਂ ਹੁਸੈਨੀਵਾਲਾ ਦਾ ਇਤਿਹਾਸਕ ਅਸਥਾਨ ਪਾਕਿਸਤਾਨ ਕੋਲ ਚਲਾ ਗਿਆ ਸੀ। ਪਰ 17 ਜਨਵਰੀ 1961 ਨੂੰ ਭਾਰਤ ਸਰਕਾਰ ਨੇ ਫ਼ਾਜ਼ਿਲਕਾ ਦੇ ਨੇੜੇ ਸੁਲੇਮਾਨਕੀ ਦੇ 12 ਪਿੰਡਾਂ ਦੇ ਬਦਲੇ ਇਹ ਪਵਿੱਤਰ ਅਸਥਾਨ ਵਾਪਸ ਲਿਆ।
⚠️ Key Historical Fact: During the 1947 Partition, Husainiwala went to Pakistan. But on January 17, 1961, the Indian Government reclaimed this sacred ground in exchange for 12 villages of Suleimanki near Fazilka — a deal that showed how deeply India valued this martyrdom site.
 ਸ਼ਹੀਦੀ ਸਮਾਰਕ — ਇਤਿਹਾਸਕ ਮੀਲ-ਪੱਥਰ
 Martyrdom Memorial — Historical Milestones
23 ਮਾਰਚ 1931

ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫਾਂਸੀ — ਲਾਹੌਰ ਜੇਲ੍ਹ ਵਿੱਚ ਨਿਸ਼ਚਿਤ ਸਮੇਂ ਤੋਂ ਇੱਕ ਦਿਨ ਪਹਿਲਾਂ। ਲਾਸ਼ਾਂ ਨੂੰ ਚੋਰੀ ਛੁਪੇ ਹੁਸੈਨੀਵਾਲਾ ਲਿਆ ਕੇ ਸਤਲੁਜ ਦੇ ਕੰਢੇ ਅੱਧ-ਜਲਾ ਕੇ ਦਰਿਆ ਵਿੱਚ ਪ੍ਰਵਾਹ ਕੀਤਾ

17 ਜਨਵਰੀ 1961

ਭਾਰਤ ਸਰਕਾਰ ਨੇ 12 ਪਿੰਡਾਂ ਦੇ ਬਦਲੇ ਹੁਸੈਨੀਵਾਲਾ ਵਾਪਸ ਲਿਆ — ਪਾਕਿਸਤਾਨ ਨਾਲ ਸਮਝੌਤਾ ਹੋਇਆ

23 ਮਾਰਚ 1965

ਰੱਖਿਆ ਮੰਤਰੀ ਸ਼੍ਰੀ ਵਾਈ.ਬੀ. ਚਵਾਨ ਵੱਲੋਂ ਨੀਂਹ ਪੱਥਰ ਰੱਖਿਆ ਗਿਆ

23 ਮਾਰਚ 1968

ਪੰਜਾਬ ਦੇ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਵੱਲੋਂ ਉਦਘਾਟਨ — ਯਾਦਗਾਰ ਦੇਸ਼ ਨੂੰ ਸਮਰਪਿਤ

23 ਮਾਰਚ 1973

1971 ਜੰਗ ਵਿੱਚ ਨੁਕਸਾਨ ਤੋਂ ਬਾਅਦ ਪੁਨਰ-ਨਿਰਮਾਣ ਕਰਕੇ ਦੁਬਾਰਾ ਸ਼ੁਰੂ ਹੋਈ

28 ਜੁਲਾਈ 1965

ਸ਼੍ਰੀ ਬਟੁਕੇਸ਼ਵਰ ਦੱਤ ਦਾ ਅੰਤਿਮ ਸੰਸਕਾਰ — ਭਗਤ ਸਿੰਘ ਦੇ ਨੇੜਲੇ ਸਾਥੀ, ਜਿਨ੍ਹਾਂ ਨੇ ਕੇਂਦਰੀ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ, ਇੱਥੇ ਹੀ ਅੰਤਿਮ ਸੰਸਕਾਰ

ਜੂਨ 1975

ਪੰਜਾਬ ਮਾਤਾ ਬੀਬੀ ਵਿੱਦਿਆਵੰਤੀ (ਭਗਤ ਸਿੰਘ ਦੀ ਮਾਂ) ਦਾ ਅੰਤਿਮ ਸੰਸਕਾਰ ਉਨ੍ਹਾਂ ਦੀ ਇੱਛਾ ਅਨੁਸਾਰ ਇੱਥੇ ਕੀਤਾ ਗਿਆ

15 ਅਗਸਤ 2023

BSF ਵਾਰ ਮੈਮੋਰੀਅਲ ਦਾ ਉਦਘਾਟਨ — DG BSF ਸ਼੍ਰੀ ਨਿਤਿਨ ਅਗਰਵਾਲ ਵੱਲੋਂ

Mar 23, 1931

Bhagat Singh, Rajguru & Sukhdev hanged one day before schedule at Lahore Central Jail. Bodies secretly brought to Husainiwala, half-cremated and immersed in Sutlej river by British to erase their memory

Jan 17, 1961

India reclaimed Husainiwala from Pakistan by exchanging 12 villages of Suleimanki — India-Pakistan bilateral agreement

Mar 23, 1965

Foundation stone of the National Memorial laid by Defence Minister Y.B. Chavan

Mar 23, 1968

Memorial inaugurated by Punjab CM S. Lachhman Singh Gill and dedicated to the nation

Jul 28, 1965

B.K. Dutt's last rites performed here — Bhagat Singh's close comrade who threw the bomb in Central Assembly; served 20 years in Andaman jail

Jun 1975

Punjab Mata Bibi Vidyawanti (Bhagat Singh's mother, honoured 1973) last rites performed here as per her wish

Aug 15, 2023

BSF War Memorial inaugurated by DG BSF Nitin Agarwal, dedicated to 34 martyrs of 1965 & 1971 wars

 ਹੁਸੈਨੀਵਾਲਾ ਵਿੱਚ ਕੀ-ਕੀ ਦੇਖੋ
 What to See at Husainiwala
ਮੁੱਖ ਸਮਾਰਕ ਅਤੇ ਆਕਰਸ਼ਣ
  • ਸ਼ਹੀਦੀ ਸਮਾਰਕ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਮੁੱਖ ਸਮਾਧੀ — ਦੇਸ਼ ਦੀ ਸ਼ਾਨ
  • ਸਮਾਧੀ ਸ਼੍ਰੀ ਬੀ.ਕੇ. ਦੱਤ: ਭਗਤ ਸਿੰਘ ਦੇ ਨੇੜਲੇ ਸਾਥੀ, ਜਿਨ੍ਹਾਂ ਨੇ ਅਸੈਂਬਲੀ ਵਿੱਚ ਬੰਬ ਸੁੱਟਿਆ ਸੀ
  • ਪੰਜਾਬ ਮਾਤਾ ਯਾਦਗਾਰ: ਬੀਬੀ ਵਿੱਦਿਆਵੰਤੀ — ਭਗਤ ਸਿੰਘ ਦੀ ਮਾਤਾ (1973 ਵਿੱਚ ਸਨਮਾਨਿਤ)
  • BSF ਵਾਰ ਮੈਮੋਰੀਅਲ: 1965 ਅਤੇ 1971 ਜੰਗ ਦੇ 34 ਸ਼ਹੀਦਾਂ ਨੂੰ ਸਮਰਪਿਤ (2023)
  • 1971 ਜੰਗ ਯਾਦਗਾਰ: 15 ਪੰਜਾਬ ਬਟਾਲੀਅਨ ਦੇ 53 ਜਵਾਨਾਂ ਦੀ ਸ਼ਹਾਦਤ (2006 ਵਿੱਚ ਬਣਿਆ)
  • ਅਜਾਇਬ ਘਰ: ਸ਼ਹੀਦ ਭਗਤ ਸਿੰਘ ਦੀ ਉਹ ਪਿਸਤੌਲ ਜਿਸ ਨਾਲ ਸਾਂਡਰਸ ਮਾਰਿਆ ਗਿਆ ਸੀ
  • ਸ਼ਾਨ-ਏ-ਹਿੰਦ ਗੇਟ: 42×91×56 ਫੁੱਟ ਦਾ ਸ਼ਾਨਦਾਰ ਗੇਟ ਅਤੇ 165 ਫੁੱਟ ਉੱਚਾ ਰਾਸ਼ਟਰੀ ਝੰਡਾ
  • ਕੁਲਦੀਪ ਨਈਅਰ ਪਾਰਕ: ਰਾਜ ਸਭਾ ਮੈਂਬਰ ਸਵ. ਕੁਲਦੀਪ ਨਈਅਰ ਵੱਲੋਂ 2 ਕਰੋੜ ਰੁਪਏ ਨਾਲ ਬਣਾਇਆ ਗਿਆ
Key Memorials & Attractions
  • Main Shahidi Samaadhi: Primary memorial of Bhagat Singh, Rajguru and Sukhdev — the nation's crown jewel
  • Samaadhi of B.K. Dutt: Bhagat Singh's comrade who threw the bomb in Central Assembly; served 20 years in Andaman
  • Punjab Mata Memorial: Bibi Vidyawanti — Bhagat Singh's mother, honoured as Punjab Mata in 1973
  • BSF War Memorial: Dedicated to 34 martyrs of 1965 & 1971 wars (inaugurated August 15, 2023)
  • 1971 War Memorial: Honours 15 Punjab Battalion's 55 officers and jawans (built 2006)
  • Museum: Houses Bhagat Singh's pistol used to shoot British officer Saunders in Lahore
  • Shaan-e-Hind Gate: 42×91×56 ft spectacular gate plus 165 ft tall national flag
  • Kuldeep Nayar Park: Beautiful park built with ₹2 crore donated by late Rajya Sabha MP Kuldeep Nayar
 ਰੀਟ੍ਰੀਟ ਸੈਰੇਮਨੀ — ਭਾਰਤ-ਪਾਕਿ ਝੰਡਾ ਉਤਾਰਨ ਦੀ ਸ਼ਾਨਦਾਰ ਰਸਮ
 Retreat Ceremony — The Spectacular Flag-Lowering at Husainiwala Border

ਹੁਸੈਨੀਵਾਲਾ ਸਾਂਝੀ ਚੈੱਕਪੋਸਟ ਅਤੇ ਪਾਕਿਸਤਾਨੀ ਚੈੱਕਪੋਸਟ ਗੰਡਾ ਸਿੰਘ ਵਾਲਾ 'ਤੇ ਹਰ ਰੋਜ਼ ਸ਼ਾਮ ਨੂੰ ਸੂਰਜ ਛਿਪਣ ਵੇਲੇ BSF ਜਵਾਨਾਂ ਅਤੇ ਪਾਕਿਸਤਾਨੀ ਰੇਂਜਰਾਂ ਵੱਲੋਂ ਸਾਂਝੇ ਤੌਰ 'ਤੇ 40 ਮਿੰਟ ਦੀ ਰੀਟ੍ਰੀਟ ਸੈਰੇਮਨੀ ਹੁੰਦੀ ਹੈ। ਜਵਾਨਾਂ ਦੀ ਹਰ ਕਾਰਵਾਈ, ਭਾਰੀ ਬੂਟਾਂ ਦੀ ਖੜਕਖੜਾਹਟ, BSF ਚੌਕੀ ਤੋਂ ਚਲਦੇ ਦੇਸ਼ਭਗਤੀ ਦੇ ਗੀਤ ਅਤੇ "ਭਾਰਤ ਮਾਤਾ ਕੀ ਜੈ" ਦੇ ਨਾਅਰੇ ਸਮੁੱਚੇ ਮਾਹੌਲ ਨੂੰ ਦੇਸ਼ਭਗਤੀ ਵਿੱਚ ਰੰਗ ਦਿੰਦੇ ਹਨ।

Every evening at sunset, the Husainiwala Joint Checkpoint hosts a 40-minute Retreat Ceremony jointly performed by BSF jawans and Pakistani Rangers. The marching, the thunderous sound of boots, patriotic songs playing from the BSF post, thousands of spectators waving the tricolor, and roaring chants of "Bharat Mata Ki Jai" create an atmosphere that every visitor remembers forever.

✍️ ਯਾਤਰਾ ਜਾਣਕਾਰੀ: ਫ਼ਿਰੋਜ਼ਪੁਰ ਦੀ ਕੋਈ ਵੀ ਯਾਤਰਾ ਹੁਸੈਨੀਵਾਲਾ ਰੀਟ੍ਰੀਟ ਸੈਰੇਮਨੀ ਦੇਖੇ ਬਿਨਾਂ ਅਧੂਰੀ ਮੰਨੀ ਜਾਂਦੀ ਹੈ। 23 ਮਾਰਚ ਅਤੇ 13 ਅਪ੍ਰੈਲ (ਵਿਸਾਖੀ) ਨੂੰ ਇੱਥੇ ਵਿਸ਼ੇਸ਼ ਰੇਲ ਗੱਡੀ ਵੀ ਚੱਲਦੀ ਹੈ — ਸਾਲ ਵਿੱਚ ਸਿਰਫ਼ 2 ਵਾਰ ਖੁੱਲ੍ਹਦਾ ਇਕਲੌਤਾ ਰੇਲਵੇ ਸਟੇਸ਼ਨ।
✍️ Visitor Info: No trip to Firozpur is complete without the Husainiwala Retreat Ceremony. On March 23 and April 13 (Baisakhi), a special train runs to Husainiwala — making it one of India's most unique railway stations that opens only twice a year.
 1971 ਦੀ ਜੰਗ — ਦੋ ਕੰਪਨੀਆਂ ਨੇ 5000 ਦੁਸ਼ਮਣ ਸੈਨਿਕਾਂ ਨੂੰ ਰੋਕਿਆ
 1971 War — Two Companies Held Off 5,000 Enemy Troops

3 ਅਤੇ 4 ਦਸੰਬਰ 1971 ਦੀ ਰਾਤ ਨੂੰ 15 ਪੰਜਾਬ ਬਟਾਲੀਅਨ (ਪਹਿਲਾਂ ਪਟਿਆਲਾ ਬਟਾਲੀਅਨ) ਦੀਆਂ ਸਿਰਫ਼ 2 ਕੰਪਨੀਆਂ ਨੇ ਦੁਸ਼ਮਨ ਦੀ 5000 ਤੋਂ ਵੱਧ ਫੌਜ ਅਤੇ 15 ਟੈਂਕਾਂ ਦਾ ਬਹਾਦਰੀ ਨਾਲ ਮੁਕਾਬਲਾ ਕੀਤਾ। ਸਤਲੁਜ ਹੈੱਡਵਰਕਸ ਦੀ ਰੱਖਿਆ ਕਰਦਿਆਂ 2 ਅਫ਼ਸਰਾਂ ਅਤੇ 53 ਜਵਾਨਾਂ ਨੇ ਦੇਸ਼ ਖਾਤਰ ਕੁਰਬਾਨੀ ਦਿੱਤੀ — ਮੇਜਰ ਕੰਵਲਜੀਤ ਸਿੰਘ ਅਤੇ ਮੇਜਰ ਐੱਸ.ਪੀ.ਐੱਸ. ਵੜੈਚ ਸਦਾ ਅਮਰ ਰਹਿਣਗੇ।

On the night of December 3–4, 1971, only 2 companies of the 15 Punjab Battalion (formerly Patiala Battalion) heroically fought off over 5,000 enemy troops and 15 tanks. Defending the crucial Sutlej Headworks, 2 officers and 53 jawans sacrificed their lives — Major Kanwaljit Singh and Major S.P.S. Waraich are immortal in India's military history.

⚡ ਮੁੱਖ ਨੁਕਤੇ
⚡ Key Highlights

23 ਮਾਰਚ 1931 — ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ — ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਸਭ ਤੋਂ ਚਮਕਦਾ ਪੰਨਾ

March 23, 1931 — Bhagat Singh, Rajguru and Sukhdev hanged at Lahore Jail — the brightest chapter in India's freedom struggle

ਅਜਾਇਬ ਘਰ ਵਿੱਚ ਭਗਤ ਸਿੰਘ ਦੀ ਪਿਸਤੌਲ — ਜਿਸ ਨਾਲ ਲਾਹੌਰ ਵਿੱਚ ਪੁਲੀਸ ਅਫ਼ਸਰ ਜਾਨ ਸਾਂਡਰਸ ਨੂੰ ਮਾਰਿਆ ਗਿਆ ਸੀ — ਵਿਸ਼ੇਸ਼ ਖਿੱਚ ਦਾ ਕੇਂਦਰ

Museum houses Bhagat Singh's pistol — used to shoot British officer John Saunders in Lahore — one of the most visited exhibits in the museum

ਬੀਕਾਨੇਰ ਗੰਗ ਕਨਾਲ (1925) — ਹੁਸੈਨੀਵਾਲਾ ਹੈੱਡਵਰਕਸ ਤੋਂ ਨਿਕਲਦੀ; ਇਸ ਕਾਰਨ ਹੀ ਫ਼ਿਰੋਜ਼ਪੁਰ 1947 ਵਿੱਚ ਪਾਕਿਸਤਾਨ ਜਾਣ ਤੋਂ ਬਚਿਆ

Bikaner Gang Canal (1925) — starts at Husainiwala Headworks; historians credit it for keeping Firozpur in India at the time of Partition

ਸਾਲ ਵਿੱਚ 2 ਵਾਰ ਰੇਲ ਸਟੇਸ਼ਨ ਖੁੱਲ੍ਹਦਾ — 23 ਮਾਰਚ ਅਤੇ 13 ਅਪ੍ਰੈਲ ਵਿਸਾਖੀ ਮੇਲੇ ਮੌਕੇ — ਦੁਨੀਆ ਵਿੱਚ ਵਿਰਲਾ ਰੇਲਵੇ ਸਟੇਸ਼ਨ

Railway station opens only twice a year — on March 23 and April 13 (Baisakhi) — one of the most unique railway stations in the world

ਫ਼ਿਰੋਜ਼ਪੁਰ ਜ਼ਿਲ੍ਹਾ — 1971 ਤੋਂ ਵਪਾਰ ਬੰਦ ਹੋਣ ਤੋਂ ਬਾਅਦ ਦੇਸ਼ ਦੇ 100 ਸਭ ਤੋਂ ਪਿਛੜੇ ਜ਼ਿਲ੍ਹਿਆਂ ਵਿੱਚ ਸ਼ਾਮਲ — ਵਾਹਗਾ ਵਾਂਗ ਬਾਰਡਰ ਖੋਲ੍ਹਣ ਦੀ ਲੋੜ

Firozpur district among India's 100 most backward after trade stopped in 1971 — opening Husainiwala border like Wagah could transform the region

 ਸ਼ਹੀਦਾਂ ਨੂੰ ਯਾਦ ਕਰੋ — ਸਾਂਝਾ ਕਰੋ
 WhatsApp 핏 Twitter  Facebook
 Remember the Martyrs — Share

ਲੇਖਕ: ਡਾ. ਸਤਿੰਦਰ ਸਿੰਘ (PES) — ਸਟੇਟ ਅਤੇ ਨੈਸ਼ਨਲ ਅਵਾਰਡੀ, ਧਵਨ ਕਲੋਨੀ, ਫ਼ਿਰੋਜ਼ਪੁਰ ਸ਼ਹਿਰ। ਸੰਪਰਕ: 9815427554 | ਪ੍ਰਕਾਸ਼ਿਤ: 22–23 ਮਾਰਚ 2026 | ਤਾਜ਼ਾ ਹੈੱਡਲਾਈਨ।

Author: Dr. Satinder Singh (PES) — State & National Awardee, Dhawan Colony, Firozpur City. Contact: 9815427554 | Published: March 22–23, 2026 | Taaza Headline.

Post a Comment

Previous Post Next Post