Top News

Heavy Rain & Hailstorm Flatten Wheat Crops in Punjab

ਪੰਜਾਬੀ | EN
🚨 ਮੌਸਮ ਅਲਰਟ ਪੰਜਾਬ 'ਚ ਮੀਂਹ ਅਤੇ ਗੜੇਮਾਰੀ ਕਾਰਨ ਕਣਕ ਦੀ ਫ਼ਸਲ ਦਾ ਭਾਰੀ ਨੁਕਸਾਨ • ਮਾਲਵਾ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ • 7-8 ਅਪ੍ਰੈਲ ਲਈ ਮੌਸਮ ਵਿਭਾਗ ਦਾ ਨਵਾਂ ਅਲਰਟ ਜਾਰੀ • 🚨 WEATHER ALERT Heavy Rain & Hailstorm Flatten Wheat Crops in Punjab • Malwa Region Worst Hit • IMD Issues Fresh Alert for April 7-8 •
🚨 ਪੰਜਾਬ ਮੌਸਮ ਅਲਰਟ — 5 ਅਪ੍ਰੈਲ 2026 🚨 Punjab Weather Alert — April 5, 2026
ਪੰਜਾਬ 'ਚ ਤਬਾਹੀ: ਗੜੇਮਾਰੀ ਤੇ ਮੀਂਹ ਨੇ ਵਿਛਾਈ ਕਣਕ ਦੀ ਫ਼ਸਲ, ਮੌਸਮ ਵਿਭਾਗ ਵੱਲੋਂ 7-8 ਅਪ੍ਰੈਲ ਲਈ ਨਵਾਂ ਅਲਰਟ!
Punjab Weather Havoc: Massive Hailstorm Flattens Wheat Crops, Met Dept Issues Fresh Alert for April 7-8!
ਪੰਜਾਬ, ਭਾਰਤPunjab, India
Slug: punjab-weather-alert-wheat-crop-damage-hailstorm-april-7-8
Heavy Rain & Hailstorm Flatten Wheat Crops in Punjab
⚠️ ਕਿਸਾਨਾਂ ਲਈ ਮੌਸਮ ਅਲਰਟ
⚠️ Weather Alert for Farmers
ਨਵਾਂ ਅਲਰਟ
Fresh Alert
7 ਅਤੇ 8 ਅਪ੍ਰੈਲ
April 7 and 8
ਹਵਾ ਦੀ ਰਫ਼ਤਾਰ
Wind Speed
40-50 km/h
ਪੰਜਾਬ ਭਰ ਵਿੱਚ ਭਾਰੀ ਗੜੇਮਾਰੀ ਕਾਰਨ ਪੱਕਣ 'ਤੇ ਆਈ ਕਣਕ ਦੀ ਫ਼ਸਲ ਤਬਾਹ। ਆਉਣ ਵਾਲੇ ਦਿਨਾਂ ਵਿੱਚ ਮੌਸਮ ਹੋਰ ਖ਼ਰਾਬ ਹੋਣ ਦੀ ਸੰਭਾਵਨਾ।
Ready-to-harvest wheat crops destroyed across Punjab due to heavy hailstorms. Weather expected to worsen in the coming days.
Breaking News / ਤਾਜ਼ਾ ਖ਼ਬਰਾਂ

ਪੰਜਾਬ ਵਿੱਚ ਕਣਕ ਦੀ ਫ਼ਸਲ ਦੀ ਵਾਢੀ ਲਈ ਚੱਲ ਰਹੀਆਂ ਤਿਆਰੀਆਂ ਵਿਚਾਲੇ ਅੱਜ ਬਾਅਦ ਦੁਪਹਿਰ ਅਚਾਨਕ ਪਏ ਮੀਂਹ ਅਤੇ ਗੜਿਆਂ ਨੇ ਸੂਬੇ ਦੇ ਅੱਧਾ ਦਰਜਨ ਜ਼ਿਲ੍ਹਿਆਂ ਵਿੱਚ ਫ਼ਸਲਾਂ ਦਾ ਵੱਡਾ ਨੁਕਸਾਨ ਕੀਤਾ ਹੈ। ਖੇਤਾਂ ਵਿੱਚ ਵਾਢੀ ਲਈ ਬਿਲਕੁਲ ਤਿਆਰ ਖੜ੍ਹੀ ਕਣਕ ਦੀ ਫ਼ਸਲ ਮੀਂਹ ਤੇ ਤੇਜ਼ ਹਵਾਵਾਂ ਕਾਰਨ ਵਿਛ ਗਈ ਹੈ, ਜਿਸ ਕਾਰਨ ਕਿਸਾਨਾਂ ਦੀ ਸਾਲ ਭਰ ਦੀ ਮਿਹਨਤ ’ਤੇ ਪਾਣੀ ਫਿਰਦਾ ਨਜ਼ਰ ਆ ਰਿਹਾ ਹੈ। ਪਿਛਲੇ 8-10 ਦਿਨਾਂ ਤੋਂ ਸੂਬੇ ਵਿੱਚ ਅਜਿਹੇ ਹੀ ਹਾਲਾਤ ਬਣੇ ਹੋਏ ਹਨ।

Amidst ongoing preparations for the wheat harvest in Punjab, sudden rain and hailstorms this afternoon have caused massive damage to crops across half a dozen districts. The wheat crop, standing perfectly ready for harvest, was flattened by rain and strong winds, seemingly washing away the farmers' year-long hard work. Similar unpredictable weather conditions have prevailed in the state for the last 8-10 days.

34 ਲੱਖ
ਹੈਕਟੇਅਰ 'ਚ ਬਿਜਾਂਦ
24.5 mm
ਮੀਂਹ (ਫ਼ਾਜ਼ਿਲਕਾ)
40-50 km/h
ਹਵਾ ਦੀ ਰਫ਼ਤਾਰ
2 ਲੱਖ ਏਕੜ+
ਅਨੁਮਾਨਿਤ ਨੁਕਸਾਨ
34 Lakh
Hectares Sown
24.5 mm
Rain (Fazilka)
40-50 km/h
Wind Speed
2 Lakh+ Acres
Estimated Loss
⛈️
🌨️ ਧੁੱਪ ਤੋਂ ਬਾਅਦ ਅਚਾਨਕ ਛਾਏ ਕਾਲੇ ਬੱਦਲ, ਗੜਿਆਂ ਨੇ ਵਿਛਾਈ ਚਾਦਰ
🌨️ Dark Clouds and Hailstorms Replace the Morning Sun

ਅੱਜ ਸਵੇਰੇ ਭਾਵੇਂ ਮੌਸਮ ਸਾਫ ਸੀ ਅਤੇ ਧੁੱਪ ਖਿੜੀ ਹੋਈ ਸੀ ਪਰ ਦੁਪਹਿਰ ਹੁੰਦਿਆਂ ਹੀ ਅਸਮਾਨ ਵਿੱਚ ਕਾਲੇ ਬੱਦਲ ਛਾ ਗਏ। ਅਚਾਨਕ ਆਈ ਤੇਜ਼ ਹਨੇਰੀ ਅਤੇ ਮੀਂਹ ਨੇ ਕਿਸਾਨਾਂ ਨੂੰ ਸੰਭਲਣ ਦਾ ਮੌਕਾ ਨਹੀਂ ਦਿੱਤਾ। ਕਈ ਇਲਾਕਿਆਂ ਵਿੱਚ ਗੜਿਆਂ ਕਾਰਨ ਜ਼ਮੀਨ 'ਤੇ ਸਫ਼ੇਦ ਚਾਦਰ ਵਿਛ ਗਈ, ਜਿਸ ਕਾਰਨ ਪੱਕੀ ਹੋਈ ਕਣਕ ਪੂਰੀ ਤਰ੍ਹਾਂ ਜ਼ਮੀਨ 'ਤੇ ਡਿੱਗ ਪਈ।

Although the weather was clear and sunny this morning, dark clouds covered the sky by afternoon. A sudden intense storm and downpour left farmers with no time to react. In many areas, a thick white sheet of hail covered the ground, completely flattening the golden, ripened wheat crops.

ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ:
  • ਬਠਿੰਡਾ (Bathinda)
  • ਸ੍ਰੀ ਮੁਕਤਸਰ ਸਾਹਿਬ (Sri Muktsar Sahib)
  • ਅਬੋਹਰ ਅਤੇ ਫ਼ਾਜ਼ਿਲਕਾ (Abohar & Fazilka)
  • ਫ਼ਿਰੋਜ਼ਪੁਰ (Ferozepur)
  • ਤਰਨ ਤਾਰਨ ਅਤੇ ਮੋਗਾ (Tarn Taran & Moga)
  • ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ (Jalandhar, Hoshiarpur, Kapurthala)
Worst Affected Districts:
  • Bathinda
  • Sri Muktsar Sahib
  • Abohar & Fazilka
  • Ferozepur
  • Tarn Taran & Moga
  • Jalandhar, Hoshiarpur, & Kapurthala
🌾 ਮਾਲਵਾ ਖੇਤਰ ਵਿੱਚ ਨੁਕਸਾਨ ਦੁੱਗਣਾ ਹੋਣ ਦਾ ਖ਼ਦਸ਼ਾ
🌾 Damage Feared to Double in Malwa Region

ਪਹਿਲਾਂ ਦਾ ਨੁਕਸਾਨ: ਮਾਲਵਾ ਖੇਤਰ ਵਿੱਚ ਪਹਿਲਾਂ ਹੀ ਪਿਛਲੇ ਦਿਨਾਂ ਦੀ ਖ਼ਰਾਬੀ ਕਾਰਨ ਇੱਕ ਲੱਖ ਏਕੜ ਦੇ ਕਰੀਬ ਫ਼ਸਲ ਦੇ ਨੁਕਸਾਨ ਦਾ ਅਨੁਮਾਨ ਸੀ।

Previous Damage: The Malwa region was already estimating crop damage over roughly one lakh acres due to bad weather over the past few days.

ਅੱਜ ਦਾ ਕਹਿਰ: ਅੱਜ ਦੀ ਗੜੇਮਾਰੀ ਤੋਂ ਬਾਅਦ ਇਹ ਨੁਕਸਾਨ ਦੁੱਗਣਾ ਹੋਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।

Today's Havoc: Following today's severe hailstorm, agricultural experts fear the total damage estimate will easily double.

ਸਰਕਾਰੀ ਕਾਰਵਾਈ: ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਤੁਰੰਤ ਨੁਕਸਾਨ ਦਾ ਜਾਇਜ਼ਾ ਲੈਣ (Girdawari) ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਵਾਰ ਸੂਬੇ ਵਿੱਚ ਕਰੀਬ 34 ਲੱਖ ਹੈਕਟੇਅਰ ਰਕਬੇ ਵਿੱਚ ਕਣਕ ਦੀ ਬਿਜਾਂਦ ਹੋਈ ਹੈ।

Govt Action: Agriculture department officials have immediately initiated action to assess the damage (Girdawari). For context, wheat has been sown across 34 lakh hectares in the state this season.

📉
⚠️ 7 ਅਤੇ 8 ਅਪ੍ਰੈਲ ਲਈ ਮੌਸਮ ਵਿਭਾਗ (IMD) ਦਾ ਅਲਰਟ
⚠️ IMD Weather Alert for April 7 and 8

ਮੌਸਮ ਵਿਭਾਗ ਨੇ ਕਿਸਾਨਾਂ ਦੇ ਫ਼ਿਕਰ ਹੋਰ ਵਧਾ ਦਿੱਤੇ ਹਨ। ਵਿਭਾਗ ਦੀ ਤਾਜ਼ਾ ਰਿਪੋਰਟ ਅਨੁਸਾਰ 7 ਅਤੇ 8 ਅਪਰੈਲ ਨੂੰ ਪੰਜਾਬ ਵਿੱਚ ਮੁੜ ਮੌਸਮ ਖ਼ਰਾਬ ਰਹਿ ਸਕਦਾ ਹੈ। ਇਸ ਦੌਰਾਨ 40 ਤੋਂ 50 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਅਤੇ ਗੜੇ ਪੈਣ ਦੀ ਸਖ਼ਤ ਚਿਤਾਵਨੀ ਦਿੱਤੀ ਗਈ ਹੈ। ਪਿਛਲੇ 24 ਘੰਟਿਆਂ ਦੌਰਾਨ ਫ਼ਾਜ਼ਿਲਕਾ ਵਿੱਚ ਸਭ ਤੋਂ ਵੱਧ 24.5 ਐੱਮ.ਐੱਮ. ਮੀਂਹ ਦਰਜ ਕੀਤਾ ਗਿਆ ਹੈ।

The Meteorological Department has added to the farmers' distress. According to the department's latest bulletin, the weather in Punjab may turn extremely bad again on April 7 and 8. A strict warning of strong winds blowing at 40 to 50 km/h accompanied by hailstorms has been issued. Over the last 24 hours, Fazilka recorded the highest rainfall in the state at 24.5 mm.

⚠️ ਕਿਸਾਨਾਂ ਲਈ ਸਲਾਹ: ਮੌਸਮ ਵਿਭਾਗ ਨੇ ਕਿਸਾਨਾਂ ਨੂੰ ਅਗਲੇ 3-4 ਦਿਨਾਂ ਤੱਕ ਕਣਕ ਦੀ ਵਾਢੀ ਨਾ ਕਰਨ ਅਤੇ ਮੰਡੀਆਂ ਵਿੱਚ ਪਈ ਫ਼ਸਲ ਨੂੰ ਤਰਪਾਲਾਂ ਨਾਲ ਢੱਕ ਕੇ ਰੱਖਣ ਦੀ ਸਲਾਹ ਦਿੱਤੀ ਹੈ।
⚠️ Advisory for Farmers: The weather department has advised farmers to halt wheat harvesting for the next 3-4 days and to cover the produce already lying in mandis (markets) with tarpaulins to protect it from moisture.
📲 ਆਪਣੇ ਕਿਸਾਨ ਭਰਾਵਾਂ ਨਾਲ ਇਹ ਅਲਰਟ ਸਾਂਝਾ ਕਰੋ
📱 WhatsApp 🐦 Twitter 👤 Facebook
📲 Share This Alert With Fellow Farmers

ਸਰਕਾਰ ਨੂੰ ਅਪੀਲ: ਕਿਸਾਨ ਯੂਨੀਅਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਨੁਕਸਾਨੀ ਗਈ ਫ਼ਸਲ ਦੀ ਤੁਰੰਤ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਆਪਣੇ ਇਲਾਕੇ ਦੇ ਮੌਸਮ ਦਾ ਹਾਲ ਕਮੈਂਟ ਕਰਕੇ ਸਾਡੇ ਨਾਲ ਜ਼ਰੂਰ ਸਾਂਝਾ ਕਰੋ।

Appeal to Govt: Farmer unions have demanded the Punjab government conduct immediate special 'Girdawari' (crop loss assessment) and provide adequate compensation to the affected farmers. Let us know the weather conditions in your area in the comments below.

Post a Comment

Previous Post Next Post